ਚੰਡੀਗੜ੍ਹ- ਹਰਿਆਣਾ ਵਿਚ ਪਿਛਲੇ 3 ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਮੱਦੇਨਜਰ ਸਥਿਤੀ ਦਾ ਜਾਇਜਾ ਲੈਣ ਤਹਿਤ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਐਮਰਜੈਂਸੀ ਮੀਟਿੰਗ ਕੀਤੀ। ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਆਮ ਨਾਗਰਿਕ ਨੂੰ ਕਿਸੇ ਤਰ੍ਹਾ ਦੀ ਸਮਸਿਆ ਨਹੀਂ ਹੋਣੀ ਚਾਹੀਦੀ , ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।ਸ੍ਰੀ ਮਨੋਹਰ ਲਾਲ ਨੇ ਅੰਬਾਲਾ, ਪੰਚਕੂਲਾ, ਯਮੁਨਾਨਗਰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਨਦੀਆਂ ਦੇ ਕੋਲ ਨਾ ਜਾਣ ਦੇਣ। ਯਮੁਨਾ , ਘੱਗਰ ਤੇ ਹੋਰ ਛੋਟੀ-ਨਦੀਆਂ ਦਾ ਜਲਪੱਧਰ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਵਿਚ ਵੀ ਲਗਾਤਾਰ ਬਰਸਾਤ ਹੋਣ ਦੇ ਚਲਦੇ ਨਦੀਆਂ ਵਿਚ ਪਾਣੀ ਲਗਾਤਾਰ ਵੱਧ ਰਿਹਾ ਹੈ। ਇਸ ਲਈ ਹੇਠਲੇ ਬਲਾਕਾਂ ਨੂੰ ਖਾਲੀ ਕਰਵਾਉਣ ਯਕੀਨੀ ਕਰਨ। ਨਰਵਾਨਾ ਬ੍ਰਾਂਚ ਅਤੇ ਐਸਵਾਈਏਲ ਵਿਚ ਵੀ ਪਾਣੀ ਆਪਣੀ ਪੂਰੀ ਸਮਰੱਥਾ ਤਕ ਵੱਗ ਰਿਹਾ ਹੈ। ਇਸ ਲਈ ਜਿਲ੍ਹਾ ਡਿਪਟੀ ਕਮਿਸ਼ਨਰ ਨਜਰ ਬਣਾਏ ਰੱਖਣ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਬੋਰਿਆਂ ਵਿਚ ਮਿੱਟੀ ਭਰਵਾ ਕੇ ਤਿਆਰ ਰੱਖਣ ਤਾਂ ਜੋ ਜੇਕਰ ਕਿਤੇ ਕੋਈ ਨਦੀ ਜਾਂ ਡ੍ਰੇਨ ਵਿਚ ਕੋਈ ਕਟਾਵ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਕੰਟਰੋਲ ਕੀਤਾ ਜਾ ਸਕੇ।
ਉਨ੍ਹਾਂ ਨੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਔਸਤ ਤੋਂ ਕਈ ਵੱਧ ਬਰਸਾਤ ਹੋ ਰਹੀ ਹੈ, ਇਸ ਲਈ ਡਿਪਟੀ ਕਮਿਸ਼ਨਰ ਆਪਣੇ-ਆਪਣੇ ਜਿਲ੍ਹਿਆਂ ਵਿਚ ਹਰ ਸਥਿਤੀ 'ਤੇ ਸਖਤ ਨਜਰ ਬਣਾਏ ਰੱਖਣ। ਜੇਕਰ ਕਿਸੇ ਇਲਾਕੇ ਵਿਚ ਪਾਣੀ ਭਰਦਾ ਹੈ ਤਾਂ ਲੋਕਾਂ ਨੂੰ ਰੇਸਕਿਯੂ ਕਰਨ ਦੇ ਨਾਲ-ਨਾਲ ਲੋਕਾਂ ਦੇ ਲਈ ਭੋਜਨ ਦੇ ਪੈਕੇਟ ਪਹੁੰਚਾਉਣਾ ਤੇ ਸਿਹਤ ਸਹੂਲਤਾਂ ਮਹੁਇਆ ਕਰਵਾਉਣਾ ਯਕੀਨੀ ਕਰਨ।
ਮੁੱਖ ਮੰਤਰੀ ਨੇ ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਪਿਹੋਵਾ -ਅੰਬਾਲਾ ਸੜਕ 'ਤੇ ਕੁੱਝ ਕਿਨਾਰਿਆਂ ਤੋਂ ਮਿੱਟੀ ਖਿਸਕਣ ਦੀ ਸੂਚਨਾ ਮਿਲੀ ਹੈ ਇਸ ਲਈ ਇਸ 'ਤੇ ਨਜਰ ਬਣਾਏ ਰੱਖਣ ਅਤੇ ਮਿੱਟੀ ਦੇ ਕਟਾਵ ਨੂੰ ਰੋਕਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੰਚਕੂਲਾ ਦੀ ਡਿਪਟੀ ਕਮਿਸ਼ਨਰ ਨੂੰ ਵੀ ਪਿੰਜੌਰ -ਬੱਦੀ ਸੜਕ 'ਤੇ ਪੁੱਲ ਟੁੱਟਨ ਦੇ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਹੱਲ ਕੱਢਣ ਤੇ ਹਿਮਾਚਲ ਦੇ ਅਧਿਕਾਰੀਆਂ ਨਾਲ ਤਾਲਮੇਲ ਸਥਾਪਿਤ ਕਰ ਕੇ ਕੋਈ ਹੋਰ ਮਾਰਗ ਦੀ ਵਿਵਸਥਾ ਕਰਵਾਉਣ ਦੇ ਯਤਨ ਕਰਨ।
ਉੱਤਰ ਹਰਿਆਣਾ ਤੋਂ ਆਉਣ ਵਾਲੇ ਪਾਣੀ ਨੂੰ ਦੱਖਣ ਹਰਿਆਣਾ ਤਕ ਪਹੁੰਚਾਇਆ ਜਾਵੇ ਤਾਂ ਜੋ ਉੱਤਰ ਹਰਿਆਣਾ ਦੇ ਜਿਲ੍ਹਿਆਂ ਵਿਚ ਹੜ੍ਹ ਦੀ ਸਥਿਤੀ ਉਤਪਨ ਨਾ ਹੋਵੇ
ਸ੍ਰੀ ਮਨੋਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਦੱਖਣ ਹਰਿਆਣਾ ਦੇ ਜਿਲ੍ਹਿਆਂ ਵਿਚ ਪਾਣੀ ਪਹੁੰਚਾਉਣ ਵਾਲੀ ਨੇਚੂਰਲ ਅਤੇ ਕ੍ਰਤਿਮ ਡ੍ਰੇਨ ਪੂਰੀ ਤਰ੍ਹਾ ਨਾਲ ਕਾਰਜਸ਼ੀਲ ਹੋਣ। ਇਸ ਤੋਂ ਇਲਾਵਾ, ਦੱਖਣ ਹਰਿਆਣਾ ਦੇ ਜਿਨ੍ਹਾਂ-ਜਿਨ੍ਹਾ ਇਲਾਕਿਆਂ ਵਿਚ ਲਿਫਟ ਕਰ ਕੇ ਪਾਣੀ ਪਹੁੰਚਾਇਆ ਜਾਂਦਾ ਹੈ, ਉੱਥੇ ਵੀ ਉੱਤਰ ਹਰਿਆਣਾ ਤੋਂ ਆਉਣ ਵਾਲੇ ਪਾਣੀ ਨੁੰ ਇੰਨ੍ਹਾਂ ਇਲਾਕਿਆਂ ਵਿਚ ਪਹੁੰਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉੱਤਰ ਹਰਿਆਣਾ ਤੋਂ ਵੱਗਣ ਵਾਲਾ ਬਰਸਾਤੀ ਪਾਣੀ ਨੂੰ ਦੱਖ ਹਰਿਆਣਾ ਤਕ ਪਹੁੰਚਾਇਆ ਜਾਵੇ, ਜਿਸ ਤੋਂ ਨਾ ਸਿਰਫ ਇੰਨ੍ਹਾਂ ਇਲਾਕਿਆਂ ਵਿਚ ਪੂਰੇ ਸਾਲ ਪਾਣੀ ਦੀ ਉਪਲਬਧਤਾ ਯਕੀਨੀ ਹੋ ਸਕੇਗੀ ਅਤੇ ੳੱਤਰ ਹਰਿਆਣਾ ਵਿਚ ਹੜ੍ਹ ਦੀ ਸਥਿਤੀ ਉਤਪਨ ਹੋਣ ਨਾਲ ਵੀ ਨਿਜਾਤ ਮਿਲੇਗੀ।
ਮੁੱਖ ਮੰਤਰੀ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਤੀਆਂ ਦੇ ਤੱਲ ਵਿਚ ਕੁੱਝ ਅਵੈਧ ਨਿਜੀ ਬਿਲਡਿੰਗ ਬਣੀ ਹੋਈਆਂ ਹਨ, ਉਨ੍ਹਾਂ ਨੂੰ ਹਟਾਇਆ ਜਾਵੇ, ਤਾਂ ਜੋ ਕਿਸੇ ਵੀ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਨਗਰ ਅਤੇ ਪਿੰਡ ਆਯੋਜਨਾ ਅਤੇ ਸ਼ਹਿਰੀ ਸਥਾਨਕ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਭਵਿੱਖ ਵਿਚ ਸ਼ੀਿਹਰੀਕਰਣ ਦੌਰਾਨ ਪਾਣੀ ਦੀ ਨਿਕਾਸੀ ਦੀ ਪਲਾਨਿੰਗ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਡ੍ਰੇਨਾਂ ਦੀ ਸਫਾਈ ਮੁਰੰਮਤ ਅਤੇ ਰੱਖ-ਰਖਾਵ ਲਈ ਵੀ ਏਸਓਪੀ ਤਿਆਰ ਕੀਤੀ ਜਾਵੇ। ਬਰਸਾਤ ਦੇ ਮੌਸਮ ਨਾਂਲ 3 ਮਹੀਨੇ ਪਹਿਲਾਂ ਸਾਰੇ ਡ੍ਰੇਨਾਂ ਦੀ ਮਾਨੀਟਰਿੰਗ ਕਰਨ ਤਾਂ ਜੋ ਕਿਤੇ ਕੋਈ ਕਮੀ ਨਾ ਹੋਵੇ ਤਾਂ ਉਸ ਨੁੰ ਠੀਕ ਕੀਤਾ ਜਾ ਸਕੇ।
ਅੰਬਾਲਾ ਜਿਲ੍ਹਾ ਵਿਚ ਨਦੀਆਂ ਉਫਾਨ 'ਤੇ ਲੋਕ ਨਦੀ ਦੇ ਕੋਲ ਆਉਣ ਤੋਂ ਬੱਚਣ
ਮੀਟਿੰਗ ਵਿਚ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪਿਛਲੇ 3 ਦਿਨਾਂ ਵਿਚ ਹੁਣ ਤਕ 493 ਏਮਏਮ ਬਰਸਾਤ ਹੋਈ ਹੈ, ਜਿਸ ਤੋਂ ਨਦੀਆਂ ਵਿਚ ਪਾਣੀ ਵੱਧ ਆ ਗਿਆ ਹੈ। ਘੱਗਰ ਨਦੀ ਦਾ ਜਲ ਪੱਧਰ 16, 500 ਕਿਯੂਸਿਕ ਰਹਿੰਦਾ ਹੈ ਜਦੋਂ ਕਿ ਇਸ ਸਮੇਂ 21 ਹਜਾਰ ਕਿਯੂਸਿਕ ਚਲ ਰਿਹਾ ਹੈ। ਟਾਂਗਰੀ ਨਦੀ ਦਾ ਜਲ ਪੱਧਰ ਵੀ ਸਵਭਾਵਿਕ 13 ਹਜਾਰ ਕਿਯੂਸਿਕ ਦੀ ਥਾਂ ਇਸ ਸਮੇਂ 21 ਹਜਾਰ ਕਿਯੂਸਿਕ 'ਤੇ ਹੈ। ਇਸ ਤੋਂ ਇਲਾਵਾ, ਮਾਰਕੰਡਾ ਨਦੀ ਦਾ ਜਲਪੱਧਰ, ਸੇਫਜੋਨ 50 ਹਜਾਰ ਕਿਯੂਸਿਕਕ ਹੈ ਅਤੇ ਹੁਦ 50 ਹਜਾਰ ਕਿਯੂਸਿਕ ਹੀ ਪਾਣੀ ਹੈ। ਜੇਕਰ ਬਰਸਾਤ ਦੀ ਇਹੀ ਸੰਭਾਵਨਾ ਰਹੀ ਤਾਂ ਸ਼ਾਇਦ ਪਾਣੀ ਅੰਬਾਲਾ ਡ੍ਰੇਨ ਵਿਚ ਬੈਕ ਫਲੋ ਹੋਵੇਗਾ ਜਿਸ ਨਾਲ ਸ਼ਹਿਰ ਵਿਚ ਪਾਣੀ ਭਰਨ ਦਾ ਸ਼ੱਕ ਹੈ। ਇਸ ਲਈ ਪ੍ਰਸਾਸ਼ਨ ਨੇ ਪੂਰੀ ਤਿਆਰੀ ਕਰ ਰੱਖੀ ਹੈ। ਹੇਠਲੇ ਇਲਾਕਿਆਂ ਤੋਂ ਲੋਕਾਂ ਨੁੰ ਰੇਸਕਿਯੂ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਭੋਜਨ ਦੀ ਵਿਵਸਥਾ ਵੀ ਕਰ ਦਿੱਤੀ ਗਈ ਹੈ। ਪਿੰਡਾਂ ਵਿਚ ਮੁਨਾਦੀ ਕਰਵਾਈ ਗਈ ਹੈ ਕਿ ਲੋਕ ਨਦੀਆਂ ਦੇ ਕੋਲ ਨਾ ਜਾਣ। ਜਿਲ੍ਹਾ ਪ੍ਰਸਾਸ਼ਨ ਹਰ ਸਥਿਤੀ ਲਈ ਤਿਆਰ ਹੈ। ਆਰਮੀ ਦੀ ਟੁਕੜੀ ਨਰਵਾਨਾ ਬ੍ਰਾਂਚ 'ਤੇ ਤੈਨਾਤ ਵੀ ਕੀਤੀ ਗਈ ਹੈ।
ਮੀਟਿੰਗ ਵਿਚ ਬਿਜਲੀ ਨਿਸਮਾਂ ਦੇ ਚੇਅਰਮੈਨ ਸ੍ਰੀ ਪੀ ਕੇ ਦਾਸ ਨੇ ਦਸਿਆ ਕਿ ਅੰਬਾਲਾ ਸਿਟੀ ਤੇ ਅੰਬਾਲਾ ਕੈਂਟ ਦੇ ਕੁੱਝ ਇਲਾਕਿਆਂ ਵਿਚ ਬਿਜਲੀ ਨਹੀਂ ਹੈ, ਉਨ੍ਹਾਂ ਨੇ ਇਲਾਕਿਆਂ ਨੂੰ ਬਿਜਲੀ ਦੀ ਸਪਲਾਈ ਕਿਸੇ ਹੋਰ ਸਰੋਤਾਂ ਤੋਂ ਕਰਨ ਦੇ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ।
ਘੱਗਰ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ 'ਤੇ ਪਹੁੰਚਿਆ, ਹੇਠਲੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਚੁੱਕਾ
ਪੰਚਕੂਲਾ ਦੀ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪੰਚਕੂਲਾ ਜਿਲ੍ਹੇ ਵਿਚ ਔਸਤ ਤੋਂ ਵੱਧ ਬਰਸਾਤ ਹੋਈ ਹੈ। ਘੱਗਰ ਨਦੀ ਦੇ ਨਾਲ ਲਗਦੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਚੁੱਕਾ ਹੈ। ਘੱਗਰ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਚੁੱਕਾ ਹੈ। ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਮਾਰਕੰਡਾ ਨਦੀ ਵਿਚ ਸਾਲ 1978 ਵਿਚ 256.4 ਮੀਟਰ ਪਾਣੀ ਰਿਕਾਰਡ ਕੀਤਾ ਗਿਆ ਸੀ, ਜਦੋਂ ਕਿ ਇਸ ਸਮੇਂ 255 ਮੀਟਰ 'ਤੇ ਚੱਲ ਰਿਹਾ ਹੈ। ਵੱਧ ਬਰਸਾਤ ਹੋਣ ਦੀ ਸੰਭਾਵਨਾ ਨੁੰ ਦੇਖਣੇ ਹੋਏ ਹੇਠਲੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਯਮੁਨਾਨਗਰ ਵਿਚ ਵੀ ਯਮੁਨਾ ਨਦੀ ਦੇ ਜਲ ਪੱਧਰ ਨੂੰ ਦੇਖਦੇ ਹੋਏ ਇਲਾਕਿਆਂ ਨੂੰ ਖਾਲੀ ਕਰਵਾਉਣ ਦੀ ਪ੍ਰਕ੍ਰਿਆ ਅਮਲ ਵਿਚ ਲਿਆਈ ਜਾ ਚੁੱਕੀ ਹੈ। ਜਿਲ੍ਹਾ ਪ੍ਰਸਾਸ਼ਨ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਤਿਆਰ ਹੈ। ਏਸਡੀਆਰਫ ਅਤੇ ਏਨਡੀਆਰਫ ਟੀਮਾਂ ਦੇ ਨਾਲ ਸਾਰੇ ਸਥਿਤੀ 'ਤੇ ਨਜਰ ਬਣਾਏ ਹੋਏ ਹਨ।
ਮੀਟਿੰਗ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਏਸ ਢੇਸੀ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਮਾਲ ਰਾਜੇਸ਼ ਖੁੱਲਰ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਏਸਏਸ ਪ੍ਰਸਾਦ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਜੀ ਅਨੁਪਮਾ, ਜਨ ਸਿਹਤ ਇੰਜੀਨੀਅਰਿੰਗ ਦੇ ਵਧੀਕ ਮੁੱਖ ਸਕੱਤਰ ਏਕੇ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਪੁਲਿਸ ਮਹਾਨਿਦੇਸ਼ਕ ਪੀ ਕੇ ਅਗਰਵਾਲ, ਏਡੀਜੀਪੀ ਸੀਆਈਡੀ ਆਲੋਕ ਮਿੱਤਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।